ਅਨੁਵਾਦ ਜਾਂ ਵਿਆਖਿਆ ਵਾਸਤੇ ਬੇਨਤੀ ਕਰੋ

ਜੇ ਅੰਗ੍ਰੇਜ਼ੀ ਤੁਹਾਡੀ ਮੁਢਲੀ ਭਾਸ਼ਾ ਨਹੀਂ ਹੈ, ਤਾਂ ਤੁਸੀਂ ਬਿਨਾ ਕਿਸੀ ਲਾਗਤ 'ਤੇ ਗੈਰ-ਅੰਗ੍ਰੇਜ਼ੀ ਭਾਸ਼ਾਵਾਂ ਵਾਸਤੇ ਲਿਖਤੀ ਦਸਤਾਵੇਜ਼ ਦੇ ਅਨੁਵਾਦ ਲਈ ਜਾਂ ਮੌਖਿਕ ਵਿਆਖਿਆ ਲਈ ਬੇਨਤੀ ਕਰ ਸਕਦੇ ਹੋ। DFW ਇਹ ਸੇਵਾਵਾਂ ਸਿਰਫ਼ ਸਾਡੀ ਏਜੰਸੀ ਦੀ ਮਲਕੀਅਤ ਵਾਲੀ ਜਾਂ ਸਾਡੇ ਦੁਆਰਾ ਬਣਾਈ ਗਈ ਸਮੱਗਰੀ ਜਾਂ ਸਾਡੇ ਵੱਲੋਂ ਮੇਜ਼ਬਾਨੀ ਵਾਲੇ ਸਮਾਗਮਾਂ ਵਾਸਤੇ ਪ੍ਰਦਾਨ ਕਰਦਾ ਹੈ।

ਕਿਰਪਾ ਕਰਕੇ ਆਪਣੀ ਤਰਜੀਹ ਭਾਸ਼ਾ ਵਿੱਚ ਸਾਡੇ ਨਾਗਰਿਕ ਅਧਿਕਾਰਾਂ ਬਾਰੇ ਦਫ਼ਤਰ ਨੂੰ ਆਪਣੀ ਬੇਨਤੀ ਇਸ ਈਮੇਲ:  CivilRightsTeam@dfw.wa.gov 'ਤੇ ਜਾਂ ਟੈਲੀਫ਼ੋਨ 833-885-1012 'ਤੇ ਭੇਜੋ। ਅਸੀਂ ਕੀ ਅਨੁਵਾਦ ਕਰ ਸਕਦੇ ਹਾਂ, ਇਸ ਬਾਰੇ ਅਸੀਂ ਖੁਸ਼ੀ ਨਾਲ ਜਾਣਕਾਰੀ ਪ੍ਰਦਾਨ ਕਰਾਂਗੇ।

ਭਾਸ਼ਾ ਦੀ ਪਹੁੰਚ ਜਾਂ ਹੋਰ ਨਾਗਰਿਕ ਅਧਿਕਾਰਾਂ ਬਾਰੇ ਸ਼ਿਕਾਇਤ ਦਾਇਰ ਕਰੋ

ਨਾਗਰਿਕ ਅਧਿਕਾਰਾਂ ਬਾਰੇ ਐਕਟ ਦਾ ਟਾਈਟਲ VI ਫੈਡਰਲ ਫੰਡ ਜਾਂ ਹੋਰ ਫੈਡਰਲ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਕਿਸੇ ਵੀ ਪ੍ਰੋਗਰਾਮ ਜਾਂ ਸਰਗਰਮੀ ਵਿੱਚ ਨਸਲ, ਰੰਗ, ਜਾਂ ਰਾਸ਼ਟਰੀ ਮੂਲ ਦੇ ਆਧਾਰ 'ਤੇ ਵਿਤਕਰਾ ਕਰਨ ਦੀ ਮਨਾਹੀ ਕਰਦਾ ਹੈ।

ਜੇ ਤੁਸੀਂ ਬੇਨਤੀ ਕੀਤੀ ਹੈ ਪਰ ਤੁਹਾਡੀ ਤਰਜੀਹੀ ਭਾਸ਼ਾ ਵਿੱਚ ਸੇਵਾਵਾਂ ਪ੍ਰਾਪਤ ਨਹੀਂ ਹੋਈ ਹੈ, ਜਾਂ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਮੱਛੀ ਅਤੇ ਜੰਗਲੀ ਜੀਵ ਬਾਰੇ ਵਿਭਾਗ ਨੇ ਤੁਹਾਡੇ ਨਾਲ ਕੋਈ ਵਿਤਕਰਾ ਕੀਤਾ ਹੈ, ਤਾਂ ਕਿਰਪਾ ਕਰਕੇ ਨਾਗਰਿਕ ਅਧਿਕਾਰਾਂ ਬਾਰੇ ਪ੍ਰੋਗਰਾਮ ਨਾਲ ਇਸ 833-885-1012 'ਤੇ ਸੰਪਰਕ ਕਰੋ।

ਤੁਸੀਂ ਇਹਨਾਂ ਏਜੰਸੀਆਂ ਦੇ ਕੋਲ ਵਿਤਕਰੇ ਦੀ ਸ਼ਿਕਾਇਤ ਵੀ ਦਾਇਰ ਕਰ ਸਕਦੇ ਹੋ: